☬ਮੂਲ ਮੰਤਰ☬

 

ਮੈਨੂੰ ਮਾਫ ਕਰਨਾ ਜੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮੂਲ ਮੰਤਰ’ ਨਾਮ ਦੀ ਕੋਈ ਬਾਣੀ ਨਹੀਂ ਹੈ। ਜਪੀ, ਤਪੀ, ਗਿਆਨੀ, ਮਹਾਂ ਪੁਰਖਾਂ ਅਤੇ ਗੁਰਸਿੱਖਾਂ ਨੇ ਇਸ ਦਾ ਨਾਮ ‘ਮੂਲ ਮੰਤਰ’ ਰੱਖਿਆ ਕਿਉਂਕਿ ਇਹ ਉਸ ਧੁਰੇ (ਪ੍ਰਭੂ-ਪ੍ਰਮਾਤਮਾ) ਦੇ ਗੁਣਾਂ ਬਾਰੇ ਦੱਸਦਾ ਹੈ ਅਤੇ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਹੈ।

 

ਮੂਲ ਮੰਤਰ ਦੇ ਅਰਥ:-

  • ਮੂਲ = ਅਸਲ, ਮੁੱਢ, ਧੁਰਾ, ਸ਼ੁਰੂਆਤ, ਪ੍ਰਭੂ-ਪ੍ਰਮਾਤਮਾ
  • ਮੰਤਰ = ਜੋ ਸ਼ਬਦ ਬਾਰ-ਬਾਰ ਜਪਿਆ, ਪੜ੍ਹਿਆ ਜਾਂ ਬੋਲਿਆ ਜਾਵੇ ਅਤੇ ਜਿਸਨੂੰ ਪੜ੍ਹਨ ਨਾਲ ਸ਼ਕਤੀਆਂ ਪੈਦਾ ਹੋਣ

 

ਕਿਉਂਕਿ ਇਹ ਧੁਰੇ ਦਾ ਮੰਤਰ ਹੈ, ਜੋ ਓਸ ਪ੍ਰਭੂ-ਪ੍ਰਮਾਤਮਾ ਦੇ ਕੁਝ ਗੁਣਾਂ ਦਾ ਵਰਣਨ ਕਰਦਾ ਹੈ, ਇਸ ਲਈ ਇਸ ਦਾ ਨਾਮ ਮੂਲ ਮੰਤਰ ਹੈ। ਮੂਲ ਮੰਤਰ ‘ੴ’ ਤੋਂ ‘ਗੁਰ ਪ੍ਰਸਾਦਿ’ ਤੱਕ ਹੈ। ਅਸੀਂ ਇਹ ਮੰਤਰ, ਪ੍ਰਭੂ-ਪ੍ਰਮਾਤਮਾ ਦਾ ਧਿਆਨ ਧਰਕੇ, ਬਾਰ-ਬਾਰ ਪੜ੍ਹਦੇ ਹਾਂ। ਆਓ ਅੱਗੇ ਮੂਲ ਮੰਤਰ ਨੂੰ ਸਮਝ ਕੇ ਪੜ੍ਹਦੇ ਹਾਂ:-

ੴ, ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥