Course Content
ਲੇਖਕ ਨਾਲ ਜਾਣ ਪਹਿਚਾਣ
ਜਪੁ ਜੀ ਸਾਹਿਬ ਬਾਰੇ ਕੁਝ ਖਾਸ ਗੱਲਾਂ। ਲੇਖਕ ਨਾਲ ਜਾਣ ਪਹਿਚਾਣ। ਗੁਰੂ ਨਾਨਕ ਦੇਵ ਜੀ ਦਾ ਪਿਛੋਕੜ ਤੇ ਹੋਰ ਜਾਣ ਪਹਿਚਾਣ।
0/5
ਪਾਉੜੀ 5 – ਜਪੁ ਜੀ ਸਾਹਿਬ ਦਾ ਮਰਮਗਿਆਨ
ਪਾਉੜੀ 5 - ਜਪੁ ਜੀ ਸਾਹਿਬ ਦਾ ਮਰਮਗਿਆਨ
0/16
ਪਾਉੜੀ 16 – ਜਪੁ ਜੀ ਸਾਹਿਬ ਦਾ ਮਰਮਗਿਆਨ
ਪਾਉੜੀ 16 - ਜਪੁ ਜੀ ਸਾਹਿਬ ਦਾ ਮਰਮਗਿਆਨ
0/27
ਪਾਉੜੀ 21 – ਜਪੁ ਜੀ ਸਾਹਿਬ ਦਾ ਮਰਮਗਿਆਨ
ਪਾਉੜੀ 21 - ਜਪੁ ਜੀ ਸਾਹਿਬ ਦਾ ਮਰਮਗਿਆਨ
0/25
ਪਾਉੜੀ 26 – ਜਪੁ ਜੀ ਸਾਹਿਬ ਦਾ ਮਰਮਗਿਆਨ
ਪਾਉੜੀ 26 - ਜਪੁ ਜੀ ਸਾਹਿਬ ਦਾ ਮਰਮਗਿਆਨ
0/27
ਪਾਉੜੀ 27 – ਜਪੁ ਜੀ ਸਾਹਿਬ ਦਾ ਮਰਮਗਿਆਨ
ਪਾਉੜੀ 27 - ਜਪੁ ਜੀ ਸਾਹਿਬ ਦਾ ਮਰਮਗਿਆਨ
0/26
ਜਪੁ ਜੀ ਸਾਹਿਬ:- ਮਰਮਗਿਆਨ

ਲੇਖਕ:- ਸਿਮਰਨਜੀਤ ਸਿੰਘ

 

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ।

ਮੈਂ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਜੀ, ਇਸ ਕੋਰਸ ਵਿੱਚ ਜਿਸਦਾ ਨਾਮ ਹੈ ਜਪੁ ਜੀ ਸਾਹਿਬ ਦਾ ਮਰਮ ਗਿਆਨ, ਜੋ ਕਿ ਸਾਡੇ ਜੀਵਨ ਦੀ ਰਾਹਦਾਰੀ ਹੈ, ਭਾਵ ਜਿੰਦਗੀ ਜਿਉਣ ਦਾ ਰਸਤਾ ਹੈ।  ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ।

 

ਨਾ ਤਾ ਮੈਂ ਟਕਸਾਲੀ ਹਾਂ ਜੀ, ਅਤੇ ਨਾ ਹੀ ਮੈ ਮਿਸ਼ਨਰੀ ਹਾਂ (ਭਾਵ ਸੰਸਥਾ ਵਿੱਚੋਂ ਵਿੱਦਿਆ ਨਹੀ ਲਈ)।  ਇਹ ਪ੍ਰਭੂ-ਪ੍ਰਮਾਤਮਾ ਦੀ ਰਹਿਮਤ (ਪ੍ਰਸਾਦਿ) ਨਾਲ ਗਿਆਨ ਇਕੱਠਾ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਜੀ।  ਮੈ ਤਾਂ ਤੁਹਾਡੇ ਵਰਗਾ ਹੀ ਇਕ ਆਮ ਜਿਹਾ ਇਨਸਾਨ ਹਾਂ। 

ਇਸ ਲਈ ਮੇਰੇ ਕੋਲੋ ਗਲਤੀਆ ਵੀ ਹੋ ਸਕਦੀਆਂ ਹਨ।  ਆਪਣਾ ਹੀ ਬੱਚਾ ਅਤੇ ਆਪਣਾ ਹੀ ਭਰਾ ਹਾਂ ਸਮਝ ਕੇ ਗਲਤੀਆਂ ਨੂੰ ਮਾਫ ਕਰਦੇ ਹੋਏ, ਪ੍ਰਭੂ-ਪ੍ਰਮਾਤਮਾ ਦੀ ਉਸਤਤ ਕਰਨ ਦੀ ਕੋਸ਼ਿਸ ਕਰਨੀ ਹੈ ਜੀ।  ਆਪਣੇ ਕੀਮਤੀ ਵਿਚਾਰ ਪੇਸ਼ ਕਰਨੇ ਕਦੇ ਨਹੀ ਭੁਲਣਾ ਜੀ ਤਾਂ ਜੋ ਮੈ ਗਲਤੀ ਸੁਧਾਰ ਸਕਾਂ।

 

ਮੈਂ ਇਕ ਵਾਰ ਫੇਰ ਤੁਹਾਡਾ ਤਹਿ ਦਿਲੋਂ ਸੁਕਰਿਆ ਕਰਨਾ ਚਾਹੁੰਦਾ ਹਾਂ, ਜੋ ਤੁਸੀ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕੋਰਸ ਨੂੰ ਦੇ ਰਹੇ ਹੋ।

 

ਇਸ ਕੋਰਸ ਦਾ ਖਾਸ ਮਕਸਦ ਪ੍ਰਭੂ-ਪ੍ਰਮਾਤਮਾ ਨਾਲ ਜੋੜਨ, ਗਿਆਨ ਵਿੱਚ ਵਾਧਾ ਕਰਨ, ਅਤੇ ਜਿੰਦਗੀ ਬਦਲਣ ਦਾ ਹੈ।  

ਇਹ ਕੋਰਸ ਜਪੁ ਜੀ ਸਾਹਿਬ ਨੂੰ ਇਕ ਨਵੀ ਦਿਸ਼ਾ ਵਿੱਚੋਂ ਪੇਸ਼ ਕਰਦਾ ਹੈ।  ਇਕ ਨਵਾਂ ਨਜਰੀਆ ਦਿੰਦਾ ਹੈ।

 

ਬੇਨਤੀ ਹੈ ਜੀ ਕਿ ਇਹ ਕੋਰਸ ਤੁਸੀਂ ਆਪਣੇ ਬੱਚਿਆ ਨਾਲ ਅਤੇ ਪਰਿਵਾਰ ਨਾਲ ਦੇਖਣ ਦੀ ਕੋਸ਼ਿਸ਼ ਕਰਨਾ ਜੀ ਤਾਂ ਜੋ ਪੂਰਾ ਪਰਿਵਾਰ ਗੁਰਬਾਣੀ ਦਾ ਲਾਹਾ ਲੈ ਸਕੈ।

0% Complete